-moz-user-select:none; -webkit-user-select:none; -khtml-user-select:none; -ms-user-select:none; user-select:none;

Monday, January 28, 2013

ਉਲਟੀ ਵਾੜ



ਵਿਵੇਕ

ਚੱਲ, ਚੱਲ ਭੱਜ, ਜਾ ਕੇ ਗੇਟ ਬੰਦ ਕਰ।ਦਾਨ ਪਾਤਰ ਵਿੱਚੋਂ ਪੈਸੇ ਕੱਢ ਰਹੇ ਲਾਲਾ ਜੀ ਨੇ ਆਪਣੇ ਨਾਲ ਬੈਠੇ ਸੇਵਾਦਾਰ ਦੀ ਪਿੱਠ ਉੱਤੇ ਹੱਥ ਮਾਰਦਿਆਂ ਕਿਹਾ।
ਕੀ ਗੱਲ ਹੋਗੀ ਲਾਲਾ ਜੀ?ਸੇਵਾਦਾਰ ਨੇ ਧੌਣ ਉਤਾਂਹ ਚੁੱਕਦਿਆਂ ਇੱਕਦਮ ਹੈਰਾਨ ਹੋ ਕੇ ਪੁੱਛਿਆ।
ਹੋਣਾ ਕੀ ਏ। ਉਹ ਵੇਖ ਦੋ ਗਾਵਾਂ ਇੱਧਰ ਨੂੰ ਤੁਰੀਆਂ ਆ ਰਹੀਆਂ ਨੇ, ਵੇਖੀ ਕਿਤੇ ਅੰਦਰ ਈ ਨਾ ਆ ਵੜਨ। ਛੇਤੀ ਗੇਟ ਬੰਦ ਕਰ।ਲਾਲਾ ਜੀ ਨੇ ਫਿਰ ਉਤਾਵਲੇ ਹੋ ਕੇ ਕਿਹਾ। ਗਾਵਾਂ ਦੇਖ ਕੇ ਲਾਲਾ ਜੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਤੇ ਉਹਨਾਂ ਦੀ ਨਿਗਾਹ ਲਗਾਤਾਰ ਗੇਟ ਉੱਤੇ ਹੀ ਗੱਡੀ ਹੋਈ ਸੀ।
ਲਾਲਾ ਜੀ, ਫਿਕਰ ਨਾ ਕਰੋ, ਮੈਂ ਹੁਣੇ ਗੇਟ ਲਾ ਦਿੰਦਾ ਹਾਂ, ਨਾਲੇ ਅਜੇ ਤਾਂ ਗਊਆਂ ਦੂਰ ਹਨ। ਤੁਸੀਂ ਐਵੇਂ ਹੀ ਘਬਰਾਈ ਜਾਂਦੇ ਹੋ। ਗਊਸ਼ਾਲਾ ਤਾਂ ਹੈ ਹੀ ਅਵਾਰਾ ਤੇ ਬੇਸਹਾਰਾ ਗਊਆਂ ਵਾਸਤੇ, ਫਿਰ ਕੀ ਹੋਇਆ ਜੇ…”
ਅਜੇ ਸੇਵਾਦਾਰ ਦੀ ਗੱਲ ਉਹਦੇ ਮੂੰਹ ਵਿੱਚ ਹੀ ਸੀ ਕਿ ਲਾਲਾ ਜੀ ਨੇ ਜਲਦੀ ਉੱਠ ਕੇ ਆਪਣੇ ਸ਼ੁਭ ਹੱਥਾਂ ਨਾਲ ਗੇਟ ਬੰਦ ਕਰ ਦਿੱਤਾ। ਫਿਰ ਆ ਕੇ ਕਿਹਾ, “ਤੂੰ ਗੱਲ ਨਹੀਂ ਸਮਝਦਾ। ਗਊਸ਼ਾਲਾ ਵਿੱਚ ਜਿੰਨੀਆਂ ਿਆਦਾ ਗਾਵਾਂ, ਓਨਾ ਿਆਦਾ ਖਰਚਾ। ਜੇ ਆਪਾਂ ਇਕੱਠਾ ਹੋਇਆ ਸਾਰਾ ਪੈਸਾ ਇਹਨਾਂ ਤੇ ਲਾਤਾ, ਤਾਂ ਆਪਾਂ ਨੂੰ ਕੀ ਬਚੂ। ਇਸ ਕਰਕੇ ਇੱਥੇ ਕੰਮ ਘੱਟ ਤੇ ਮਾਇਆ ਿਆਦਾ ਇਕੱਠੀ ਹੋਣੀ ਚਾਹੀਦੀ ਹੈ। ਤਾਂ ਹੀ ਆਪਣਾ ਫਾਇਦਾ ਹੈ।ਏਨਾ ਕਹਿ ਬਿਨਾਂ ਗਿਣਤੀ ਕੀਤੇ ਦਾਨ ਪਾਤਰ ਦਾ ਸਾਰਾ ਪੈਸਾ ਆਪਣੇ ਝੋਲੇ ਵਿੱਚ ਪਾ ਹੀ-ਹੀਕਰਦੇ ਲਾਲਾ ਜੀ ਆਪਣੀ ਦੁਕਾਨ ਵੱਲ ਤੁਰ ਪਏ।
                           -0-

Monday, January 21, 2013

ਉਡੀਕ



 ਮਨਪ੍ਰੀਤ ਕੌਰ ਭਾਟੀਆ

ਬਸ ਤੇਜ਼ੀ ਨਾਲ ਸੜਕ ਉੱਤੇ ਦੌੜੀ ਜਾ ਰਹੀ ਸੀ। ਪਰ ਅਰਚਨਾ ਨੂੰ ਲੱਗ ਰਿਹਾ ਸੀ , ਬਸ ਹੌਲੀ ਤੇ ਹੋਰ ਹੌਲੀ ਹੋਈ ਜਾ ਰਹੀ ਹੈ। ਚਾਹੇ ਉਸਦਾ ਅੱਜ ਆਖਰੀ ਪੇਪਰ ਵੀ ਚੰਗਾ ਨਹੀਂ ਸੀ ਹੋਇਆ, ਪਰ ਰਾਕੇਸ਼ ਨੂੰ ਨੀਯਤ ਥਾਂ ਤੇ ਮਿਲਣ ਦੀ ਖੁਸ਼ੀ ਵਿੱਚ ਉਹ ਬਾਵਰੀ ਹੋਈ ਪਈ ਸੀ। ਅੱਜ ਤੋਂ ਤਾਂ ਉਸਨੇ ਸਦਾ ਲਈ ਰਾਕੇਸ਼ ਦੀ ਹੋ ਜਾਣਾ ਸੀ, ਆਪਣਾ ਪਿਆਰ ਪ੍ਰਾਪਤ ਕਰਨ ਲਈ ਘਰ-ਬਾਹਰ ਜੁ ਛੱਡ ਆਈ ਸੀ ਉਹ। ਕਿਉਂਕਿ ਉਸਦੇ ਘਰ ਦੇ ਸ਼ਾਇਦ ਉਹਨਾਂ ਨੂੰ ਕਦੇ ਮਿਲਣ ਨਾ ਦਿੰਦੇ।
ਤਦੇ ਇਕਦਮ ਬਸ ਰੁਕ ਗਈ। ਪਤਾ ਲੱਗਾ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਹੈ। ਅਰਚਨਾ ਨੇ ਖਿੜਕੀ ਤੋਂ ਬਾਹਰ ਝਾਤੀ ਮਾਰੀ। ਇੱਕ ਔਰਤ ਲਹੂ-ਲੁਹਾਣ ਹੋਈ ਪਈ ਸੀ। ਤੇ ਆਪਣੇ ਮੁੰਡੇ ਦੀ ਲਾਸ਼ ਨਾਲ ਚਿੰਬੜੀ ਉੱਚੀ-ਉੱਚੀ ਰੋ ਰਹੀ ਸੀ। ਇਸ ਦ੍ਰਿਸ਼ ਨੇ ਅਰਚਨਾ ਦੇ ਦਿਮਾਗ ਵਿੱਚ ਖਲਬਲੀ ਮਚਾ ਦਿੱਤੀ।
ਉਹਦੇ ਦੋਨੋਂ ਵੱਡੇ ਵੀਰ ਵੀ ਤਾਂ ਇਵੇਂ ਹੀ ਇੱਕ ਦਿਨ ਇਕੱਠੇ ਸੜਕ ਹਾਦਸੇ ਵਿੱਚ ਗੁਜ਼ਰ ਗਏ ਸੀ। ਹਾਏ! ਕਿੰਨਾ ਦਰਦ ਸਹਾਰਿਆ ਸੀ ਉਹਨਾਂ ਉਦੋਂ। ਪਰਪਰਹੁਣ ਮੇਰੇ ਮਾਂ-ਬਾਪ ਇਹ ਸਹਿ ਲਾਣਗੇ ਕਿ ਮੈਂਨਹੀਂਨਹੀਂਕਦੇ ਨਹੀਂਹੁਣ ਤਾਂ ਮੈਂ ਹੀ ਉਹਨਾਂ ਦੀ ਜਾਨ ਹਾਂ। ਹਾਏ! ਉਹ ਤਾਂ ਮਰ ਜਾਣਗੇ ਮੇਰੇ ਬਿਨਾ। ਉਹ ਸਦਮਾ ਤਾਂ ਉਹਨਾਂ ਨੇ ਰੱਬ ਦੀ ਮਰਜ਼ੀ ਸਮਝ ਕੇ ਬਰਦਾਸ਼ਤ ਕਰ ਲਿਆ, ਪਰ ਇਹ ਸਦਮਾਮੇਰੇ ਕਾਰਨ ਬਦਨਾਮੀਕੀ ਉਹ? ਅਰਚਨਾ ਘਬਰਾਈਨਹੀਂਨਹੀਂਇਹਮੈਂ ਕੀ ਕਰਨ ਜਾ ਰਹੀ ਹਾਂ। ਜਵਾਨੀ ਦੀ ਰੌਂ ਵਿੱਚ ਕਮਲੀ ਹੋਈ ਮੈਂ ਤਾਂ ਭੁੱਲ ਹੀ ਗਈ। ਮੈਨੂੰ ਰੱਬ ਵਾਂਗ ਪਿਆਰ ਕਰਨ ਵਾਲੇ ਮੇਰੇ ਮਾਂ-ਬਾਪ ਵੀ ਹਨ।
ਉਹ ਬਿਨਾਂ ਕੁਝ ਹੋਰ ਸੋਚੇ ਛੇਤੀ ਨਾਲ ਬਸ ਤੋਂ ਉਤਰ ਹੋਸਟਲ ਵੱਲ ਚੱਲ ਪਈ। ਸਮਾਨ ਲੈ ਕੇ ਜਿਉਂ ਹੀ ਸ਼ਾਮ ਨੂੰ ਘਰ ਪਹੁੰਚੀ, ਉਹਦੀ ਉਡੀਕ ਵਿੱਚ ਅੱਖੀਆਂ ਵਿਛਾਈ ਉਹਦੀ ਮਾਂ ਉਹਨੂੰ ਜੱਫ਼ੀ ਵਿੱਚ ਲੈ ਕੇ ਬਾਵਰਿਆਂ ਦੀ ਤਰ੍ਹਾਂ ਚੁੰਮਣ ਲੱਗੀ।
                          -0-

Sunday, January 13, 2013

ਪੁੰਨ



ਅਣਿਮੇਸ਼ਵਰ ਕੌਰ

ਕਦੋਂ ਆਇਐਂ ਵਲੈਤੋਂ, ਬਈ ਟਹਿਲ ਸਿਆਂ?
ਹੋ ਗਏ ਕੋਈ ਪੰਦਰਾ-ਵੀਹ ਦਿਨ, ਆਵਦਾ ਵਿਆਹ ਕਰਾਉਣ ਆਇਆ ਤੀ, ਹੁਣ ਕਲ੍ਹ ਸਾਜਰੇ ਫਲਾਈਟ ਐ ਮੇਰੀ।
ਵਾਬ ਬਈ ਵਾਹ! ਟਹਿਲ ਸਿਆਂ, ਜੇ ਮੈਨੂੰ ਭੁਲੇਖਾ ਨਹੀਂ ਤਾਂ ਇਹ ਤੇਰੀ ਤੀਜੀ ਸ਼ਾਦੀ ਐ।ਗੱਲ ਨੂੰ ਜਾਰੀ ਰੱਖਦੇ ਹੋਏ ਸਰਵਣ ਪੁੱਛਣ ਲੱਗਾ, “ਬਈ ਇਹ ਤਾਂ ਦੱਸ ਤੂੰ ਛੇਤੀ-ਛੇਤੀ ਸ਼ਾਦੀਆਂ ਕਰੀ ਜਾਨੈਂ ਪਹਿਲੀਆਂ ਦੋ ਦਾ ਕੀ ਹੋਇਆ?
ਕੀ ਹੋਣਾ ਸੀ, ਬਿਆਹ ਮਗਰੋਂ ਤਾਂ ਇੰਡੀਆ ਚ ਠੀਕ-ਠਾਕ ਤੀਜਦੋਂ ਉੱਥੇ ਵਲੈਤ ਗਈ ਤਾਂ ਭੂਤਰ ਗਈਤੇ ਤਲਾਕ ਹੋ ਗਿਆ। ਫਿਰ ਦੂਜੀ ਥਾਮੇਂ ਪਿੰਡ ਦੀ ਗਰੀਬ ਕੁੜੀ ਨਾਲ ਬਿਆਹ ਕਰ ਲਿਆਉਹਦੇ ਵੀ ਗੋਰਿਆਂ ਦੀ ਧਰਤੀ ਤੇ ਪੈਰ ਰਖਦਿਆਂ ਈ ਖੰਭ ਲੱਗ ਗਏਬਸ ਰੋਜ਼ ਮੇਰੇ ਨਾਲ ਲੜੇਆਖੇ, ਤੂੰ ਬੀ ਕੰਮ ਕਰ ਘਰ ਦਾ ਮੇਰੇ ਨਾਲਰੋਜ਼ ਲੜਦੀ ਤੀ ਸਹੁਰੀ ਦੀਬਸ ਕੁਝ ਮਹੀਨਿਆਂ ਬਾਦ ਤਲਾਕ ਹੋ ਗਿਆਰਹਿੰਦੀਆਂ  ਦੋਹਮੇਂ ਆਪਣੇ ਆਪਣੇ ਕੌਂਸਲ ਦੇ ਫਲੈਟਾਂ ਚ।
ਪਰ ਇਹ ਗੱਲ ਤਾਂ ਬੜੀ ਮਾੜੀ ਐ ਟਹਿਲਿਆ! ਮਾਪੇ ਰੀਝਾਂ ਨਾਲ ਪਾਲਦੇ ਪਲੋਸਦੇ ਆ ਤੇ ਵਲੈਤ ਜਾ ਕੇ ਹੋਰ ਦਾ ਹੋਰ ਕੁਝ ਈ ਹੋ ਜਾਂਦੈ।
ਅੱਗੋਂ ਟਹਿਲ ਸਿੰਘ ਨੇ ਜ਼ਰਾ ਦਾੜ੍ਹੀ-ਮੁੱਛਾਂ ਨੂੰ ਸੰਵਾਰਦੇ ਹੋਏ ਜਵਾਬ ਦਿੱਤਾ, “ਓਏ ਸਰਵਣਾ, ਤੈਨੂੰ ਕੀ ਸਮਝ ਉੱਥੋਂ ਦੀ, ਦੁੱਖ-ਦਾਖ ਤਾਂ ਕੀ ਹੋਣੈ, ਤਲਾਕ ਕਰਾ ਕੇ ਭਮਾਂ ਜਿੰਨੀ ਵਾਰੀ ਮਰੀ ਬਿਆਹ ਕਰਾਉਣਏ ਘੱਟ ਤਾਂ ਨਹੀਂ ਨਾ ਬਈ ਪਿੰਡ ਚੋਂ ਨਿਕਲ ਕੇ ਵਲੈਤ ਠਾਹਰ ਮਿਲ ਗਈਮੈਂ ਤਾਂ ਜਮਾਂ ਈ ਪੁੰਨ ਕਰ ਰਿਹੈਂ, ਨਹੀਂ ਤਾਂ ਪਿੰਡ ਚ ਈ ਉਮਰ ਗਲਾ ਦੇਣੀ ਤੀ ਇਹਨਾਂ ਨੇ।ਫਿਰ ਗਲੇ ਨੂੰ ਸਾਫ ਕਰਦੇ ਹੋਏ ਕਹਿਣ ਲੱਗਾ, “ਬਈ ਦੇਖ ਨਾ, ਇੰਨੀ ਦੂਰੋਂ ਕਿਰਾਇਆ ਭਾੜਾ ਖਰਚ ਕੇ ਆਈਦੈ ਨਾ ਏਥੇਨਹੀਂ ਤਾਂ ਉੱਥੇ ਕੁੜੀਆਂ ਦਾ ਘਾਟਾ ਥੋੜ੍ਹਾ ਏਬਥੇਰੀਆਂ ਮਿਲ ਜਾਂਦੀਐਂਪਰ ਆਪਾਂ ਤਾਂ ਇੱਥੋਂ ਲਿਜਾ ਕੇ ਜਮਾਂ ਈ ਪੁੰਨ ਕਰ ਰਹੇ ਆਂ
                         -0-