-moz-user-select:none; -webkit-user-select:none; -khtml-user-select:none; -ms-user-select:none; user-select:none;

Friday, April 26, 2013

ਦਾਅ



ਵਿਵੇਕ

      ਆ ਬਈ ਧਰਮਿਆਂ ਬਹਿ ਜਾਹ ਵਿਹੜੇ ਵਾਲਾ ਧਰਮਾ ਜੋ ਦਿਹਾੜੀ ਦੱਪਾ ਕਰਦਾ ਸੀ ਤੇ ਸਰਪੰਚ ਦਾ ਨੇੜੂ ਵੀ ਸੀ, ਨੂੰ ਬੈਠਕ ਵਿੱਚ ਵੜਦਿਆਂ ਵੇਖ ਸਰਪੰਚ ਮੁੱਖਾ ਸਿੰਘ ਨੇ ਜ਼ਰਾ ਕਾਹਲ ਜਿਹੀ ਵਿੱ ਕਿਹਾ।
      ਕੀ ਗੱਲ ਸਰਪੰਚ ਸਾਬ੍ਹ, ਕਿਵੇਂ ਅੱਜ ਚਿੰਤਾ ਚ ਡੁੱਬੇ ਲੱਗਦੇ ਹੋ?” ਵਾਕਿਆ ਹੀ ਸਰਪੰਚ ਦੇ ਚਿਹਰੇ ਤੇ ਉਲਝਣ ਸਪਸ਼ਟ ਵਿਖਾਈ ਦੇ ਰਹੀ ਸੀ, ਜਿਸ ਨੂੰ ਧਰਮੇ ਨੇ ਅੰਦਰ ਵੜਦੇ ਹੀ ਪੜ੍ਹ ਲਿਆ ਸੀ।
     ਯਾਰ ਮਸਲਾ ਇਹ ਹੈ ਕਿ, ਸਰਪੰਚ ਨੇ ਢੂਈ ਨੂੰ ਜ਼ਰਾ ਸਿੱਧੀ ਕਰਦਿਆਂ ਕਿਹਾ, ਆਪਣਾ ਪਿੰਡ ਰਿਜ਼ਰਵ ਚ ਆ ਗਿਐ, ਨਾਲੇ ਹੈ ਵੀ ਜਨਾਨੀ-ਰਿਜ਼ਰਵ, ਤੁਹਾਡੇ ਕੋਟੇ ਚੋਮੇਰੀ ਸਕੀਮ ਇਹ ਹੈ ਕਿ, ਏਨਾ ਕਹਿ ਸਰਪੰਚ ਰੁਕ ਗਿਆ ਤੇ ਧਰਮੇ ਦੇ ਚਿਹਰੇ ਵੱਲ ਗਹੁ ਨਾਲ ਤੱਕਣ ਲੱਗਾ।
     ਹਾਂ ਇਹ ਤਾਂ ਮੈਂ ਵੀ ਸਕੂਲ ਕੋਲ ਖੜੀ ਗੱਲਾਂ ਕਰਦੀ ਇੱਕ ਢਾਣੀ ਕੋਲੋ ਸੁਣਿਆ ਸੀ। ਹੁਣ ਤੁਸਾਂ ਵੀ ਇਹੋ ਖਬਰ ਸੁਣਾ ਤੀਇਸ ਵਾਰ ਫੇਰ ਨਈਂ ਬਣਦਾ ਦੀਹਦਾ ਆਪਣਾ ਕੰਮ ਧਰਮਾ ਹਮਦਰਦੀ ਵਰਗੇ ਲਹਿਜ਼ੇ ਵਿੱਚ ਬੋਲਿਆ। 
ਆਹੋ ਧਰਮਿਆ, ਇਹ ਸਰਕਾਰ ਪਤਾ ਨਈਂ ਕਿਹੜੇ ਕਿਹੜੇ ਕਾਨੰਨ ਪਾਸ ਕਰੀ ਜਾਂਦੀ ਐ ਆਹ ਭਲਾ ਜਨਾਨੀਆ ਦਾ ਕੀ ਕੰਮ ਪਚੈਤੀ ਕੰਮਾਂ ਇਹ ਘਰ ਦੇ ਕੰਮ ਹੀ ਸੰਭਾਲ ਲੈਣ ਬਥੇਰਾ, ਆਪਣੀ ਕੁਰਸੀ ਜਾਂਦੀ ਵੇਖ ਸਰਪੰਚ ਮੁੱਖਾਂ ਸਿੰਘ ਦੇ ਚਿਹਰੇ ਤੇ ਕਈ ਰੰਗ ਬਦਲ ਰਹੇ ਸਨ। ਮੈਂ ਇਹ ਕਹਿਣਾ ਚਾਹੁਨਾ ਵਾਂ ਕਿ ਵਿਹੜੇ ਚੋ ਅਜਿਹੀ ਜਨਾਨੀ ਵੇਖ ਜੋ ਸਰਪੰਚੀ ਦੀ ਚੋਣ ਲਈ ਖੜ ਜਾਵੇ। ਸਾਰਾ ਖਰਚਾ-ਪਾਣੀ ਆਪਾ ਕਰਾਂਗੇ ਬੱਸ ਉਹਨੂੰ ਚੱਲਣਾ ਮੇਰੇ ਇਸ਼ਾਰਿਆ ਤੇ ਪਵੇਗਾ। ਮੁੱਖਾ ਸਿੰਘ ਨੇ ਅਵਾਜ਼ ਨੂੰ ਬਹੁਤ ਹੀ ਭੇਦ ਭਰੀ ਬਣਾ ਕੇ ਹੱਥਾਂ ਦੀਆਂ ਮੁੱਠੀਆਂ ਮੀਚਦਿਆਂ ਕਿਹਾ।
    ਠੀਕ ਐ ਸਰਪੰਚ ਸਾਬ੍ਹ, ਮੈ ਵੇਖਦਾਂ ਵਿਹੜੇ ਚੋਂ ਕੋਈਲਾਉਂਦਾ ਹਾਂ ਜੁਗਾੜ, ਹੁਣ ਮੈਂਨੂੰ ਜਾਜਤ ਦਿਓ ਧਰਮੇ ਨੇ ਸਾਰੀ ਗੱਲ ਆਪਣੇ ਦਿਮਾਗ ਵਿੱਚ ਕੈਦ ਕਰ ਲਈ।
         ਧਰਮਾ ਤਾਂ ਉਠ ਕੇ ਚਲਾ ਗਿਆ, ਪਰ ਸਰਪੰਚ ਉਸੇ ਤਰ੍ਹਾਂ ਬੈਠਾ ਕਾਨੂੰਨੀ ਮਾਰ ਹੇਠ ਆਈ ਆਪਣੀ ਕੁਰਸੀ ਨੂੰ  ਬਚਾਉਣ ਵਾਸਤੇ ਹੋਰ ਦਾਅ ਪੇਚ ਸੋਚਣ ਲੱਗਾ।
                                              -0-

Saturday, April 20, 2013

ਚਾਨਣ



ਡਾ. ਹਰਦੀਪ ਕੌਰ ਸੰਧੂ 

ਹਨ੍ਹੇਰਾ ਹੋ ਗਿਆ ਸੀ। ਇੱਕ ਅੰਨ੍ਹਾ ਆਦਮੀ ਆਪਣੇ ਦੋਸਤ ਦੇ ਘਰੋਂ ਵਿਦਾ ਹੋ ਰਿਹਾ ਸੀ। ਦੋਸਤ ਨੇ ਕਿਹਾ, "ਇਹ ਲਾਲਟੈਨ ਆਪਣੇ ਨਾਲ਼ ਲੈ ਜਾ" 
"ਮੈਨੂੰ ਇਸ ਦੀ ਜ਼ਰੂਰਤ ਨਹੀਂ ਹੈ। ਮੇਰੇ ਲਈ ਚਾਨਣ ਤੇ ਹਨ੍ਹੇਰਾ ਬਰਾਬਰ ਹਨ," ਅੰਨ੍ਹਾ ਆਦਮੀ ਬੋਲਿਆ।
 "ਮੈਨੁੰ ਪਤਾ ਹੈ, ਪਰ ਜੇ ਇਹ ਤੇਰੇ ਕੋਲ਼ ਨਹੀਂ ਹੋਵੇਗੀ ਤਾਂ ਕੋਈ ਹੋਰ ਤੇਰੇ ਨਾਲ਼ ਟਕਰਾ ਜਾਵੇਗਾ," ਦੋਸਤ ਨੇ ਕਿਹਾ। 
ਅੰਨ੍ਹਾ ਆਦਮੀ ਲਾਲਟੈਨ ਲੈ ਕੇ ਘਰੋਂ ਚੱਲ ਪਿਆ। ਅਜੇ ਕੁਝ ਦੂਰ ਹੀ ਗਿਆ ਹੋਵੇਗਾ ਕਿ ਕੋਈ ਬੜੀ ਜ਼ੋਰ ਦੀ ਉਸ ਨਾਲ਼ ਟਕਰਾ ਗਿਆ। ਅੰਨ੍ਹੇ ਆਦਮੀ ਨੇ ਗੁੱਸੇ ਵਿੱਚ  ਭੜਕਦਿਆਂ ਕਿਹਾ, " ਵੇਖ ਕੇ ਚੱਲ, ਕੀ ਤੈਨੂੰ ਮੇਰੀ ਲਾਲਟੈਨ ਵਿਖਾਈ ਨਹੀਂ ਦਿੰਦੀ।"
"ਤੇਰੀ ਲਾਲਟੈਨ ਬੁੱਝ ਚੁੱਕੀ ਹੈ," ਟਕਰਾਉਣ ਵਾਲ਼ੇ ਨੇ ਕਿਹਾ। 
                                                        -0-

Sunday, April 14, 2013

ਸੁਨੇਹਾ



ਸਤਵੰਤ ਕੈਂਥ

ਪਿੰਡ ਵਿੱਚ ਇਹ ਪਰਚਲਿੱਤ ਸੀ ਕਿ ਪਿੰਡ ਵਿੱਚ ਜਦ ਵੀ ਕੋਈ ਮਰਦਾ ਹੈ ਤਾਂ ਭਗਤੇ ਦੀ ਮਾਂ ਸਭ ਤੋਂ ਪਹਿਲਾਂ ਮਰਗਤ ਵਾਲੇ ਘਰ ਪੁੱਜਦੀ ਹੈ ਤੇ ਮੁਰਦੇ ਦੇ ਕੰਨ ਵਿੱਚ ਕੁਝ ਆਖ ਕੇ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ। ਉਸ ਬੁੱਢੀ ਦੇ ਦੋ ਪੁੱਤਰ ਸਨਭਗਤਾ ਤੇ ਜਗਤਾ। ਨਿੱਕਾ ਜਗਤਾ, ਭਗਤੇ ਤੋਂ ਪਹਿਲਾਂ ਮਰ ਗਿਆ ਸੀ ਤੇ ਵੱਡੇ ਪੁੱਤਰ ਭਗਤੇ ਨਾਲ ਉਸਦਾ ਬਾ ਮੋਹ ਸੀ। ਮੁਰਦੇ ਦੇ ਕੰਨ ਵਿੱਚ ਕੁਝ ਕਹਿਣ ਵਾਲਾ ਕਿੱਤਾ ਉਸ ਭਗਤੇ ਦੀ ਮੌਤ ਤੋਂ ਬਾਅਦ ਸ਼ੁਰੂ ਕੀਤਾ ਸੀ।
ਇੱਕ ਦਿਨ ਉਹ ਬੁੱਢੀ ਮਰ ਗਈ। ਪਿੰਡ ਦਾ ਹਰ ਜੀਅ ਉਸ ਨੂੰ ਸਮਸ਼ਾਨ ਤੱਕ ਛੱਡਣ ਗਿਆ। ਦਾਗ਼ ਲਾਉਣ ਪਿੱਛੋਂ ਇੱਕ ਬੁੱਢੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜ਼ ਦੀ ਗੱਲ ਦੱਸੀ, ਬੰਤੇ ਦੇ ਸੁੰਦਰ ਦੇ ਮਰਨ ਬਾਅਦ ਮੈਂ ਭਗਤੇ ਦੀ ਮਾਂ ਨੂੰ ਸੁੰਦਰ ਦੇ ਕੰਨ ਵਿੱਚ ਇਹ ਕਹਿੰਦੇ ਸੁਣਿਆ ਸੀ ਮੇਰੇ ਭਗਤੇ ਨੂੰ ਕਹਿ ਦੀਂ, ਮੈਨੂੰ ਵੀ ਬੁਲਾ ਲਵੇ।
                           -0-
                                                                                                                  

Friday, April 5, 2013

ਰਾਜ



ਗੁਰਮੇਲ ਮਡਾਹ

ਇਕ ਕੱਛੂ ਵਾਹੋਦਾਹੀ ਭੱਜਿਆ ਜਾ ਰਿਹਾ ਸੀ। ਸਾਹ ਚ੍ਹ ਚੁੱਕਿਆ ਸੀ। ਲੱਤਾਂ ਥਕ ਕੇ ਕੇ ਜਵਾਬ ਦੇ ਗਈਆਂ ਸਨ। ਉਹਨੂੰ ਆਪਣੀ ਹਾਰ ਅੱਖਾਂ ਸਾਹਮਣੇ ਭੂਤਨੀ ਵਾਂਗ ਨੱਚਦੀ ਵਿਖਾਈ ਦੇ ਰਹੀ ਸੀ।
ਅਚਾਨਕ ਉਸਨੂੰ ਆਪਣੇ ਉੱਪਰ ਦੀ ਇਕ ਘੁੱਗੀ ਲੰਘੀ ਜਾਂਦੀ ਦਿਖਾਈ ਦਿੱਤੀ। ਉਸਨੇ ਘੁੱਗੀ ਨੂੰ ਅਵਾਜ਼ ਮਾਰ ਦਿੱਤੀ। ਕੱਛੂ ਦੀ ਅਵਾਜ਼ ਸੁਣ ਕੇ ਘੁੱਗੀ ਝਟ ਹੇਠਾਂ ਉੱਤਰ ਆਈ। ਕੀ ਘੁੱਗੀਏ, ਤੂੰ ਅਮਨ ਦੀ ਦੇਵੀ ਹੈਂ ਨਾ, ਦੇਖ ਖਰਗੋਸ਼ ਨੇ ਮੇਰੀ ਕਮਜੋਰੀ ਨੂੰ, ਮੇਰੀ ਧੀਮੀ ਚਾਲ ਨੂੰ ਵੰਗਾਰਿਆ ਹੈ। ਤੇ ਮੈਂ ਉਸਦੀ ਚੁਨੌਤੀ ਮਨਜੂਰ ਕਰ ਲਈ ਹੈ। ਇਸ ਲਈ ਮਿਹਰਬਾਨੀ ਕਰਕੇ ਮੇਰੀ ਮਦਦ ਕਰ। ਮੈਂ ਤੇਰਾ ਰਿਣੀ ਹੋਵਾਂਗਾ।
ਮੈਂ ਤੇਰੀ ਕੀ ਮਦਦ ਕਰ ਸਕਦੀ ਹਾਂ?” ਘੁੱਗੀ ਨੇ ਕੱਛੂ ਦੀਆਂ ਕੀਤੀਆਂ ਮਿੰਨਤਾਂ ਤੇ ਪਸੀਜਦਿਆਂ ਕਿਹਾ।
ਤੂੰ ਮੈਨੂੰ ਆਪਣੀ ਪਿੱਠ ਤੇ ਬੈਠਾ ਕੇ ਖਰਗੋਸ ਤੋਂ ਅੱਗੇ ਲੈ ਚੱਲ।
ਘੁੱਗੀ ਨੇ ਉਸਨੂੰ ਆਪਣੀ ਪਿੱਠ ਤੇ ਬੈਠਾ ਕੇ ਉੱਡਣਾ ਸ਼ੁਰੂ ਕਰ ਦਿੱਤਾ। ਕੱਛੂ ਦੇ ਭਾਰ ਨਾਲ ਤੇ ਖਰਗੋਸ਼ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਕੇ ਘੁੱਗੀ ਦੇ ਪਰ ਥਕ ਗਏ ਸੀ। ਸਾਹ ਚੜ੍ਹ ਗਿਆ ਸੀ। ਪਰ ਉਹ ਹਵਾ ਨੂੰ ਚੀਰਦੀ ਹੋਈ ਤੇਜ਼ ਹੋਰ ਤੇਜ਼ ਉੱਡ ਰਹੀ ਸੀ। ਤੇ ਇਕ ਥਾਂ ਤੇ ਜਾ ਕੇ ਉਹ ਖਰਗੋਸ਼ ਨੂੰ ਪਿੱਛੇ ਛੱਡ ਗਈ। ਖਰਗੋਸ਼ ਦੇ ਪਿੱਛੇ ਰਹਿ ਜਾਣ ਤੇ ਕੱਛੂ ਨੂੰ ਸੁੱਖ ਦਾ ਸਾਹ ਆਇਆ। ਘੁੱਗੀ ਵੀ ਖੁਸ਼ ਸੀ ਕਿ ਉਹ ਕਿਸੇ ਕਮੋਰ ਜੀਵ ਦੀ ਮਦਦ ਕਰ ਰਹੀ ਹੈ।
ਪਹੁੰਚ ਸਥਾਨ ਤੇ ਪਹੁੰਚ ਕੇ ਕੱਛੂ ਨੇ ਘੁੱਗੀ ਨੂੰ ਰੁਕਣ ਲਈ ਕਿਹਾ। ਘੁੱਗੀ ਰੁਕ ਗਈ। ਪਰ ਅਚਾਨਕ ਕੱਛੂ ਨੂੰ ਕਿਸੇ ਗੱਲ ਦਾ ਖਿਆਲ ਆਇਆ ਤਾਂ ਉਸਦੀ ਖੁਸ਼ੀ ਕਫੂਰ ਬਣ ਕੇ ਉੱਡ ਗਈ। ਪਰ ਜਦ ਘੁੱਗੀ ਉਸਨੂੰ ਆਪਣੀ ਪਿੱਠ ਤੋਂ ਲਾਹ ਕੇ ਉੱਡਣ ਹੀ ਲੱਗੀ ਸੀ ਤਾਂ ਕੱਛੂ ਨੇ ਪਿੱਛੋਂ ਦਾਤੀ ਕੱਢ ਕੇ ਉਸਦੀ ਗਰਦਨ ਤੇ ਚਲਾ ਦਿੱਤੀ। ਘੁੱਗੀ ਤਫ਼ ਕੇ ਰਹਿ ਗਈ। ਕੋਲ ਖੇ ਕੱਛੂ ਨੇ ਪੂਰੇ ੋਰ ਦੀ ਠਹਾਕਾ ਮਾਰ ਕੇ ਕਿਹਾ ਹੁਣ ਮੇਰੀ ਜਿੱਤ ਦਾ ਰਾਜ਼ ਦੱਸਣ ਵਾਲਾ ਕੋਈ ਨਹੀਂ।
                                               -0-