-moz-user-select:none; -webkit-user-select:none; -khtml-user-select:none; -ms-user-select:none; user-select:none;

Sunday, June 9, 2013

ਸੰਸਕਾਰ



ਡਾ.ਹਰਦੀਪ ਕੌਰ ਸੰਧੂ 

          ਫੁੱਟਬਾਲ ਮੈਚ ਖ਼ਤਮ ਹੋਣ ਤੋਂ ਬਾਅਦ ਖਿਡਾਰਨਾ ਇੱਕ ਦੂਜੇ ਨਾਲ ਹੱਥ ਮਿਲਾਉਂਦੀਆਂ ਖੇਡ ਮੈਦਾਨ 'ਚੋਂ ਬਾਹਰ ਆ ਰਹੀਆਂ ਸਨਤੇਜ਼ ਧੁੱਪ 'ਚ ਖੇਡਣ ਕਰਕੇ ਉਹਨਾਂ ਦੇ ਸੁਰਖ ਚਿਹਰਿਆਂ ਤੋਂ ਮੁੜਕਾ ਚੋ ਰਿਹਾ ਸੀ। ਉਹਨਾਂ ਵਿੱਚੋਂ ਬਹੁਤੀਆਂ ਖਿਡਾਰਨਾ ਨੇ ਆਉਂਦਿਆਂ ਹੀ ਆਪਣੀਆਂ ਖੇਡ ਟੀ-ਸ਼ਰਟਾਂ ਲਾਹ ਕੇ ਪਰਾਂ ਵਗ੍ਹਾ ਮਾਰੀਆਂ। ਮਿਸਜ਼ ਜੌਨਸਨ ਨੇ ਟੀ-ਸ਼ਰਟਾਂ ਇੱਕਠੀਆਂ ਕਰਕੇ ਲੌਂਡਰੀ 'ਚ ਧੋਣ ਲਈ ਲੈ ਕੇ ਜਾਣੀਆਂ ਸਨ। ਜਦ ਉਸਨੇ ਗਿਣਤੀ ਕੀਤੀ ਤਾਂ ਦੋ ਟੀ-ਸ਼ਰਟਾਂ ਘੱਟ ਸਨ। ਉਸਨੇ ਦੋਬਾਰਾ ਗਿਣਦਿਆਂ ਆਪਣੀ ਉਲਝਣ ਪ੍ਰਗਟਾਉਂਦਿਆਂ ਕਿਹਾ, " ਉਹੋ! ਦੋ ਟੀ -ਸ਼ਰਟਾਂ ਪਤਾ ਨਹੀਂ ਕਿੱਧਰ ਹਵਾ ਹੋ ਗਈਆਂ।" 
             "ਹਵਾ ਨਹੀਂ ਹੋਈਆਂ, ਮਿਸਜ਼ ਜੌਨਸਨ," ਟੀਮ ਦੇ ਕੋਚ ਨੇ ਠਰੰਮੇ ਨਾਲ ਕਿਹਾ,  " ਤੈਨੂੰ ਪੰਜ -ਸੱਤ ਮਿੰਟ ਹੋਰ ਉਡੀਕਣਾ ਪਵੇਗਾ। ਟੀਮ 'ਚ ਸ਼ਾਮਿਲ ਦੋ ਭਾਰਤੀ ਕੁੜੀਆਂ ਨੂੰ ਚੇਂਜ ਰੂਮ 'ਚ ਜਾ ਕੇ ਟੀ -ਸ਼ਰਟ ਬਦਲਣ ਲਈ ਐਨਾ ਕੁ ਸਮਾਂ ਤਾਂ ਲੱਗ ਹੀ ਜਾਂਦਾ।" 
          "ਜੇ ਬਾਕੀ ਕੁੜੀਆਂ ਖੇਡ ਮੈਦਾਨ 'ਚ ਹੀ ਆਪਣੀਆਂ ਟੀ-ਸ਼ਰਟਾਂ ਬਦਲ ਲੈਂਦੀਆਂ ਨੇ ਤਾਂ ਉਹ ਦੋਵੇਂ ਕਿਉਂ ਨਹੀਂ?" ਮਿਸਜ਼ ਜੌਨਸਨ ਨੇ ਹੈਰਾਨੀ ਨਾਲ ਸੁਆਲ ਕੀਤਾ। 
         "ਮਾਫ਼ ਕਰਨਾ ਮਿਸਜ਼ ਜੌਨਸਨ, ਅਸੀਂ ਸੰਗ-ਸ਼ਰਮ ਦੀ ਲੋਈ ਨੂੰ ਕਿੱਲੀ 'ਤੇ ਨਹੀਂ ਟੰਗਣਾ। ਦਰਸ਼ਕਾਂ ਨੂੰ ਨੰਗੇਜ਼ ਪਰੋਸਣਾ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਹੈ।" ਟੀ-ਸ਼ਰਟ ਫੜਾਉਣ ਆਈ ਪਿੱਛੇ ਖੜੀ ਰੀਤ ਨੇ ਦਲੀਲ ਨਾਲ ਕਿਹਾ।
                                                 -0-


2 comments:

ਗੁਰਸੇਵਕ ਸਿੰਘ ਧੌਲਾ said...

ਆਮ ਲੋਕਾਂ ਦਾ ਭੁਲੇਖਾ ਹੁੰਦਾ , ਉਹ ਆਪਣੀ ਸੰਸਕ੍ਰਿਤੀ ਨੂੰ ਛੱਡਣਾ ਹੀ ,ਮਾਡਰਨ ਬਣਨਾ ਸਮਝਦੇ ਨੇ ਪਰ ਜਦ ਤੱਕ ਉਹਨਾਂ ਨੂੰ ਗੱਲ ਦੀ ਪੂਰੀ ਸਮਝ ਆਉਦੀ ਹੈ ਉਸ ਵੇਲੇ ਤੱਕ ਸਮਾਂ ਲੰਘ ਚੁੱਕਿਆ ਹੁੰਦਾ

ਗੁਰਸੇਵਕ ਸਿੰਘ ਧੌਲਾ said...

ਆਮ ਲੋਕਾਂ ਦਾ ਭੁਲੇਖਾ ਹੁੰਦਾ , ਉਹ ਆਪਣੀ ਸੰਸਕ੍ਰਿਤੀ ਨੂੰ ਛੱਡਣਾ ਹੀ ,ਮਾਡਰਨ ਬਣਨਾ ਸਮਝਦੇ ਨੇ ਪਰ ਜਦ ਤੱਕ ਉਹਨਾਂ ਨੂੰ ਗੱਲ ਦੀ ਪੂਰੀ ਸਮਝ ਆਉਦੀ ਹੈ ਉਸ ਵੇਲੇ ਤੱਕ ਸਮਾਂ ਲੰਘ ਚੁੱਕਿਆ ਹੁੰਦਾ