-moz-user-select:none; -webkit-user-select:none; -khtml-user-select:none; -ms-user-select:none; user-select:none;

Sunday, September 22, 2013

ਅਨੁਸ਼ਾਸਨ



  ਰਮੇਸ਼ ਤਾਂਗੜੀ

ਸਕੂਲ ਦੇ ਅੱਧ ਤੋਂ ਵੱਧ ਵਿਦਿਆਰਥੀ ਅੱਜ ਸਵੇਰ ਤੋਂ ਹੀ ਗੈਰ-ਹਾਜ਼ਰ ਸਨ। ਕੁਝ ਹੋਰ ਅੱਧੀ ਛੁੱਟੀ ਤੋਂ ਬਾਅਦ ਨਾ ਆਏ। ਹੁਣ ਬਹੁਤ ਘੱਟ ਬੱਚੇ ਹੀ ਬਾਕੀ ਰਹਿ ਗਏ ਸਨ।
ਵਿਹਲੇ ਹੋਏ ਮਾਸਟਰ ਕੁਰਸੀਆਂ ਜੋੜ ਕੇ ਬਾਹਰ ਦਰੱਖਤਾਂ ਹੇਠ ਗੱਪਾਂ ਮਾਰਨ ਲੱਗੇ ਸਨ।
ਯਾਰਆਹ ਜੁਆਕਾਂ ਨੇ ਬੜਾ ਲਹੂ ਪੀਤੈਚੌਥੇ ਕੁ ਦਿਨ ਅੱਧੀ ਛੁੱਟੀ ਮਨਾ ਲੈਂਦੇ ਐਕੋਈ ਅਨੁਸ਼ਾਸਨ ਹੀ ਨਹੀਂ ਰਿਹਾ ਸਾਇੰਸ ਮਾਸਟਰ ਨੇ ਜਿਵੇਂ ਭੜਾਸ ਕੱਢੀ।
ਹਾਂ ਯਾਰ ਇੱਕ ਤਾਂ ਸਰਕਾਰ ਪਹਿਲਾਂ ਈ ਬਥੇਰੀਆਂ ਛੁੱਟੀਆਂ ਕਰਦੀ ਐ ਤੇ ਦੂਜਾ ਆਹ ਕਲਾਕਾਰ ਜੇ ਰੋਜ਼ ਕਿਤੇ ਨਾ ਕਿਤੇ ਖਾੜੇ ਲਾਈ ਰੱਖਦੇ ਨੇ
ਭੱਠਾ ਬਹਿ ਗਿਆ ਪੜ੍ਹਾਈ ਦਾ ਤੇ ਨਾ ਰਿਹੈ ਅਨੁਸ਼ਾਸਨ ਡੀ.ਐਮ. ਨੇ ਦੂਜੇ ਦੀ ਹਾਂ ਵਿੱਚ ਹਾਂ ਮਿਲਾਈ।
ਇਸ ਦੌਰਾਨ ਸੇਵਾਦਾਰ ਪ੍ਰਿੰਸੀਪਲ ਦਾ ਹੁਕਮ ਲਈ ਮਾਸਟਰਾਂ ਕੋਲ ਆ ਗਿਆ ਸੀ।
ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਲਗਾ ਕੇ ਗੈਰ-ਹਾਜ਼ਰਾਂ ਦੇ ਰੋਲ ਨੰਬਰ ਦਫਤਰ ਭੇਜੇ ਜਾਣ ਐਸ.ਐਲ.ਏ. ਨੇ ਹੁਕਮ ਸਾਰਿਆਂ ਨੂੰ ਪੜ੍ਹ ਕੇ ਸੁਣਾਇਆ।
ਲੈ ਮੱਲੋ ਭੇਜਤਾ ਹੁਕਮਬਸ ਹੁਣ ਸਾਰਿਆਂ ਨੂੰ ਫਾਹੇ ਲਾ ਕੇ ਹਟੂਜਾਗ ਪਿਆ ਅਨੁਸ਼ਾਸਨ ਪੰਜਾਬੀ ਮਾਸਟਰ ਨੇ ਪ੍ਰਿੰਸੀਪਲ ਤੇ ਟਕੋਰ ਕੀਤੀ।
ਫਿਰ ਹਾਜ਼ਰ ਵਿਦਿਆਰਥੀ ਮਾਸਟਰਾਂ ਨੂੰ ਆਖ ਰਹੇ ਸਨ, ਸਰਸਾਰੇ ਭੱਜਗੇ
ਹਾਂ ਸਰ, ਅਸੀਂ ਵੀ ਦਸ ਕੁ ਰਹਿ ਗਈਆਂ ਤੇ ਨਾ ਹੀ ਸਵੇਰ ਦਾ ਕੋਈ ਪੀਰੀਅਡ ਲੱਗਿਐਸਰ ਸਾਨੂੰ ਵੀ ਭੇਜ ਦਿਓ…!” ਲੜਕੀਆਂ ਨੇ ਵੀ ਮੰਗ ਕੀਤੀ।
ਇੰਜ ਕਿਵੇਂ ਹੋ ਸਕਦੈਅਸੀਂ ਕਿਵੇਂ ਤੋੜ ਸਕਦੇ  ਹਾਂ ਅਨੁਸ਼ਾਸਨ ਡੀ.ਪੀ. ਮਾਸਟਰ ਧੌਣਾ ਸਿੰਘ ਨੇ ਰੋਅਬ ਛਾਂਟਿਆ।
ਸਹਿਮੇ ਬੱਚੇ ਤੁਰਨ ਲੱਗੇ ਤਾਂ ਸਕੂਲ ਦੇ ਇੱਕ ਪ੍ਰਭਾਵੀ ਮਾਸਟਰ ਨੇ ਉਹਨਾਂ ਨੂੰ ਹੌਲੀ ਦੇਣੇ ਕਿਹਾ, ਓ ਭਾਈਇਹ ਗੱਲਾਂ ਆਏਂ ਨੀ ਪੁੱਛਿਆ ਕਰਦੇਅਸੀਂ ਆਪਣੇ ਮੂੰਹੋਂ ਇਹ ਖੁੱਲ੍ਹੇ ਐਲਾਨ ਕਿਵੇਂ ਅੱਛਾ ਜੇ ਜਾਣੈ ਤਾਂਜਰਾ ਅੱਖ ਬਚਾ ਕੇਦੋ-ਦੋ, ਚਾਰ-ਚਾਰ ਦੀਆਂ ਟੋਲੀਆਂ ਚ ਚੁੱਪਚਾਪ ਗੇਟ ਲੰਘ ਜਾਓ
ਬੱਚੇ ਹੌਲੀ ਦੇਣੇ ਸਕੂਲੋਂ ਖਿਸਕਣ ਲੱਗੇ। ਮਾਸਟਰਾਂ ਨੇ ਕੁਰਸੀਆਂ ਗੇਟ ਤੋਂ ਉਹਲੇ ਕਰ ਲਈਆਂ ਸਨ। ਸਕੂਲ ਖਾਲੀ ਹੋ ਗਿਆ। ਪ੍ਰਿੰਸੀਪਲ ਨੇ ਸਾਰੀਆਂ ਜਮਾਤਾਂ ਦਾ ਚੱਕਰ ਲਗਾਇਆ ਤੇ ਫਿਰ ਉਸਨੇ ਸਕੂਲ ਅਨੁਸ਼ਾਸਨ ਦੇ ਸਬੰਧ ਵਿੱਚ ਆਪਣੇ ਦਫਤਰ ਸਟਾਫ ਦੀ ਹੰਗਾਮੀ ਮੀਟਿੰਗ ਸੱਦ ਲਈ ਸੀ।
                                     -0-

Sunday, September 15, 2013

ਦੇਵਦਾਸੀ



ਜਗਰੂਪ ਸਿੰਘ ਕਿਵੀ

ਜਦੋਂ ਨਮਰਤਾ ਦੇਵੀ ਨੇ ਫਿਰ ਦੂਜੀ ਵਾਰ ਲੜਕੀ ਨੂੰ ਜਨਮ ਦਿੱਤਾ ਤਾਂ ਸਾਰਾ ਪਰਿਵਾਰ ਮੁਰਝਾ ਗਿਆ।
ਇਸ ਨੂੰ ਗਲ ’ਚ ’ਗੂਠਾ ਦੇ ਕੇ ਮਾਰ ਦਿਓ।ਕਿਸੇ ਨੇ ਸੁਝਾਅ ਦਿੱਤਾ।
ਨਹੀਂ ਇਹ ਪਾਪਾ ਹੋਵੇਗਾ।
ਕਿਸੇ ਨੂੰ ਸੌਂਪ ਦਿਓ।
ਕੋਈ ਕੁੜੀ ਕਿਉਂ ਪਾਲੇਗਾ?
ਅਨਾਥ ਆਸ਼ਰਮ ਵਿਚ ਦਾਨ ਕਰ ਦਿਓ।
ਉੱਥੇ ਕਈ ਸਵਾਲ ਪੁੱਛਦੇ ਹਨ।
ਇਸ ਨੂੰ ਦੇਵਦਾਸੀ ਬਣਾ ਕੇ ਮੰਦਰ ਵਿਚ ਚੜ੍ਹਾ ਦਿਓ।ਇਸ ਸੁਝਾਅ ਤੇ ਕੋਈ ਕਿੰਤੂ ਨਹੀਂ ਕਰ ਸਕਿਆ।
                                            -0-

Wednesday, September 11, 2013

ਟੁੱਟੀ ਹੋਈ ਟ੍ਰੇ



ਸ਼ਿਆਮ ਸੁੰਦਰ ਅਗਰਵਾਲ

ਕਮਰੇ ਦਾ ਦਰਵਾਾ ਥੋਾ ਜਿਹਾ ਖੁੱਲ੍ਹਿਆ ਤਾਂ ਕਿਸ਼ੋਰ ਚੰਦ ਜੀ ਅੰਦਰ ਤਕ ਕੰਬ ਗਏ। ਉਹਨਾਂ ਨੇ ਆਪਣੇ ਵੱਲੋਂ ਬਹੁਤ ਸਾਵਧਾਨੀ ਵਰਤੀ ਸੀ। ਸਵੇਰੇ ਆਮ ਨਾਲੋਂ ਇੱਕ ਘੰਟਾ ਪਹਿਲਾਂ ਹੀ ਉੱਠ ਗਏ ਸਨ। ਟੂਥਬ੍ਰਸ਼ ਬਹੁਤ ਹੌਲੇ-ਹੌਲੇ ਕੀਤਾ ਤਾਕਿ ਥੋੀ ਜਿਹੀ ਆਵਾਜ਼ ਵੀ ਨਾ ਹੋਵੇ। ਰਸੋਈਘਰ ਵਿੱਚ ਚਾਹ ਬਣਾਉਂਦੇ ਸਮੇਂ ਵੀ ਕੋਈ ਖਕਾ ਨਾ ਹੋਵੇ, ਇਸ ਗੱਲ ਦਾ ਖਾਸ ਧਿਆਨ ਰੱਖਿਆ। ਫਿਰ ਵੀ
ਸੱਤਰ ਵਰ੍ਹਿਆਂ ਦੀ ਉਮਰ ਵਿੱਚ ਹੁਣ ਇੰਨੀ ਫੁਰਤੀ ਤਾਂ ਸੀ ਨਹੀਂ ਕਿ ਨੂੰਹ ਦੇ ਦੇਖਣ ਤੋਂ ਪਹਿਲਾਂ ਹੀ ਕਿਸੇ ਤਰ੍ਹਾਂ ਟ੍ਰੇ ਤੇ ਚਾਹ ਦੇ ਕੱਪਾਂ ਨੂੰ ਲੁਕੋ ਦਿੰਦੇ।
ਨੂੰਹ ਉਹਨਾਂ ਦੇ ਸਾਹਮਣੇ ਆਣ ਖੀ ਹੋਈ ਸੀ, ਬਾਊ ਜੀ, ਕੀ ਗੱਲ ਅੱਜ ਚਾਹ ਦੇ ਦੋ ਕੱਪ?”
ਨਹੀਂ ਪੁੱਤ! ਚਾਹ ਤਾਂ ਇਕ ਈ ਕੱਪ ਬਣਾਈ ਸੀ, ਉਸ ਨੂੰ ਹੀ ਦੋ ਕੱਪਾਂ ਚ ਪਾ ਲਿਆ। ਗਲੇ ਵਿੱਚੋਂ ਡਰੀ ਜਿਹੀ ਆਵਾਜ਼ ਨਿਕਲੀ।
ਤੇ ਬਾਊ ਜੀ, ਆਹ ਟੁੱਟੀ ਹੋਈ ਟ੍ਰੇ! ਤੁਸੀਂ ਇਸ ਨੂੰ ਵਾਰ-ਵਾਰ ਨਾ ਵਰਤੋਂ, ਇਸ ਲਈ ਮੈਂ ਇਹਨੂੰ ਡਸਟਬਿਨ ਚ ਸੁੱਟਤਾ ਸੀ। ਉੱਥੋਂ ਵੀ ਕੱਢਲੀ ਤੁਸੀਂ?”
ਉਹ ਕੀ ਐ ਪੁੱਤ…” ਉਹਨਾਂ ਤੋਂ ਕੁਝ ਕਹਿੰਦੇ ਨਹੀਂ ਬਣਿਆ। ਫਿਰ ਥੋਾ ਰੁਕ ਕੇ ਬੋਲੇ, ਮੈਂ ਇਸ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਿਆ ਸੀ।
ਅਚਾਣਕ ਪਤਾ ਨਹੀਂ ਕੀ ਹੋਇਆ ਕਿ ਨੂੰਹ ਦੀ ਆਵਾਜ਼ ਕੁਝ ਨਰਮ ਪੈ ਗਈ, ਬਾਊ ਜੀ, ਇਸ ਟੁੱਟੀ ਹੋਈ ਟ੍ਰੇ ਚ ਕੀ ਖਾਸ ਐ, ਮੈਨੂੰ ਵੀ ਪਤਾ ਲੱਗੇ।
ਸਿਰ ਝੁਕਾਈ ਬੈਠੇ ਕਿਸ਼ੋਰ ਚੰਦ ਜੀ ਬੋਲੇ, ਪੁੱਤਰ! ਇਹ ਟ੍ਰੇ ਤੇਰੀ ਸੱਸ ਨੂੰ ਬਹੁਤ ਪਸੰਦ ਸੀ। ਇਸ ਲਈ ਅਸੀਂ ਸਦਾ ਇਹੀ ਟ੍ਰੇ ਵਰਤਦੇ ਸੀ। ਦੋਨੋਂ ਸ਼ੂਗਰ ਦੇ ਮਰੀਜ ਰਹੇ। ਪਰ ਲਾਜਵੰਤੀ ਨੂੰ ਫਿੱਕੀ ਚਾਹ ਚੰਗੀ ਨਹੀਂ ਲਗਦੀ ਸੀ। ਉਹਦੀ ਚਾਹ ਥੋੀ ਮਿੱਠੀ ਹੁੰਦੀ ਸੀ। ਇਸ ਟ੍ਰੇ ਦੇ ਦੋਨੋਂ ਪਾਸੇ ਫੁੱਲ ਬਣੇ ਹੋਏ ਹਨ, ਇੱਕ ਪਾਸੇ ਵੱਡਾ, ਦੂਜੇ ਪਾਸੇ ਛੋਟਾ। ਚਾਹ ਸਾਡੇ ਚੋਂ ਕੋਈ ਵੀ ਬਣਾਉਂਦਾ, ਉਹਦਾ ਚਾਹ ਵਾਲਾ ਕੱਪ ਵੱਡੇ ਫੁੱਲ ਵਾਲੇ ਪਾਸੇ ਰੱਖਿਆ ਜਾਂਦਾ, ਤਾਕਿ ਪਛਾਣ ਰਵੇ।
ਪਰ ਅੱਜ ਇਹ ਦੋ ਕੱਪ?”
ਅੱਜ ਸਾਡੇ ਵਿਆਹ ਦੀ ਵਰ੍ਹੇਗੰਢ ਹੈ। ਇਸ ਵੱਡੇ ਫੁੱਲ ਵੱਲ ਰੱਖੀ ਅੱਧਾ ਕੱਪ ਚਾਹ ਵਿਚ ਮਿੱਠਾ ਪਾ ਕੇ ਲਿਆਇਆ ਹਾਂ ਲੱਗ ਰਿਹੈ ਜਿਵੇਂ ਉਹ ਸਾਹਮਣੇ ਬੈਠੀ ਪੁੱਛ ਰਹੀ ਐਮੇਰੀ ਚਾਹ ਚ ਖੰਡ ਪਾ ਕੇ ਲਿਆਏ ਹੋ ਨਾ?” ਕਹਿੰਦੇ ਹੋਏ ਕਿਸ਼ੋਰ ਚੰਦ ਜੀ ਦਾ ਗਲ ਭਰ ਆਇਆ।
ਥੋੀ ਦੇਰ ਕਮਰੇ ਵਿੱਚ ਚੁੱਪ ਪਸਰੀ ਰਹੀ। ਕਿਸ਼ੋਰ ਚੰਦ ਨੇ ਚਾਹ ਦੇ ਕੱਪ ਟ੍ਰੇ ਵਿੱਚੋਂ ਚੁੱਕ ਕੇ ਮੇਜ ਉੱਤੇ ਰੱਖ ਦਿੱਤੇ। ਫੇਰ ਟ੍ਰੇ ਉਠਾ ਕੇ ਨੂੰਹ ਵੱਲ ਵਧਾਉਂਦੇ ਹੋਏ ਕਿਹਾ, ਲੈ ਪੁੱਤ! ਇਹਨੂੰ ਡਸਟਬਿਨ ਚ ਸੁੱਟ ਦੇ। ਟੁੱਟੀ ਹੋਈ ਟ੍ਰੇ ਘਰ ਚ ਚੰਗੀ ਨਹੀਂ ਲਗਦੀ।
ਨੂੰਹ ਤੋਂ ਟ੍ਰੇ ਫੀ ਨਹੀਂ ਗਈ। ਉਹਨੇ ਸਹੁਰੇ ਵੱਲ ਦੇਖਿਆ। ਬੁੱਢੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ।
                                        -0-