-moz-user-select:none; -webkit-user-select:none; -khtml-user-select:none; -ms-user-select:none; user-select:none;

Sunday, May 24, 2015

ਆਪੋ ਆਪਣਾ ਮੋਹ



 ਜਗਦੀਸ਼ ਰਾਏ ਕੁਲਰੀਆ


            ਸ਼ਹਿਰ ਜਾਣ ਲਈ ਸਾਰਾ ਟੱਬਰ ਰਾਜ਼ੀ ਸੀ, ਪਰ ਬੁਜ਼ਰਗ ਮਾਤਾ ਅੜ ਕੇ ਬੈਠੀ ਹੋਈ ਸੀ ਕਿ ਉਹ ਪਿੰਡ ਛੱਡ ਕੇ ਨਹੀਂ ਜਾਵੇਗੀ
               "
ਵੇ ਪੁੱਤ ਰਹਿਣ ਦੇ ਵੇ ਸ਼ਹਿਰ ਜਾਣ ਨੂੰ.. ਏਥੇ ਹੀ ਰਹੋ..ਸਾਰਾ ਗਲੀ ਗੁਆਂਢ ਆਪਣਾ..ਸਾਰੇ ਦੁੱਖ ਸੁੱਖ ਦੇ ਸੀਰੀ ਨੇ..ਸ਼ਹਿਰ ਤਾਂ ਕੋਈ ਸਿੱਧੇ ਮੂੰਹ ਗੱਲ ਨੀਂ ਕਰਦਾ ਕਿਸੇ ਨਾਲ..ਮੇਰੀ ਬੁੱਢੀ ਵਾਰੀ ਦਾ ਉਈਂ ਮਰਨ ਹੋਜੂ..ਕਿਓ ਬੁਢਾਪਾ ਰੋਲਦੇ ਮੇਰਾ..ਸਾਰੀ ਉਮਰ ਤਾਂ ਮੈਂ ਇੱਥੇ ਕੱਢ ਲੀ..ਹੁਣ ਤਾਂ ਸਿਵਿਆ ' ਲੱਤਾਂ ਨੇ.." ਮਾਤਾ ਨੇ ਤਰਲਾ ਜਿਹਾ ਪਾਇਆ ਸੀ
                "
ਬੇਬੇ ਅਸੀਂ ਤਾਂ ਪੱਕਾ ਫੈਸਲਾ ਕਰ ਲਿਆ ਕਿ ਸ਼ਹਿਰ ਜਾ ਕੇ ਹੀ ਰਹਾਂਗੇ..ਏਨੇ ਪੈਸੇ ਲਾ ਕੇ ਰੀਝ ਨਾਲ ਕੋਠੀ ਤਿਆਰ ਕੀਤੀ ..ਜਦ ਅਸੀਂ ਤੇਰੇ ਨਾਲ ਆਂ ..ਫੇਰ ਤੈਨੂੰ ਕਾਹਦੀ ਫ਼ਿਕਰ .. ਚਲ ਹੁਣ ਨੰਨਾ ਨਾ ਪਾ..ਅਸੀਂ ਆਪਣੇ ਬੱਚਿਆਂ ਦਾ ਫਿਊਚਰ ਵੀ ਤਾਂ ਦੇਖਣੇ.." ਬੇਟੇ ਨੇ ਥੋੜੀ ਸਖਤੀ ਨਾਲ ਗੱਲ ਕੀਤੀ
                 "
ਦੇਖ ਬੇਟਾ ..ਮੇਰਾ ਭੋਰਾ ਜਾਣ ਦਾ ਮਨ ਨੀਂਤੁਸੀਂ ਤਾਂ ਸਾਰਾ ਜਣੇ ਆਪੋ ਆਪਣੇ ਕੰਮ ਧੰਦਿਆ ਤੇ ਚਲੇ ਜਾਇਆ ਕਰੋਗੇ, ਬਹੂ ਸਕੂਲ ਪੜਾਉਣ..ਮੈਂ ਦੱਸ 'ਕੱਲੀ ਜਣੀ ਕੀ ਕੰਧਾਂ ਨਾਲ ਟੱਕਰਾਂ ਮਾਰਿਆ ਕਰੂੰਗੀ..ਐਡਾ ਵੱਡਾ ਘਰ ਮੈਨੂੰ ਤਾਂ ਊਈਂ ਵੱਡ ਵੱਡ ਖਾਊ.." ਮਾਤਾ ਦਾ ਬੋਲਦੀ ਦਾ ਗੱਚ ਭਰ ਆਇਆ
                  "
ਮਾਂ ਜੀ, ਅਸੀਂ ਤਾਂ ਜਾਣ ਦਾ ਪੱਕਾ ਫੈਸਲਾ ਕਰ ਲਿਐ..ਛੋਟੇ ਦੀ ਅਡਮੀਸ਼ਨ ਵੀ ਨੇੜੇ ਸਕੂਲ ਕਰਵਾ ਦਿੱਤੀ ..ਮੈਨੂੰ ਤਾਂ ਪਤਾ ਨੀਂ ਤੂਸੀਂ  ਜ਼ਿੱਦ ਕਿਉ ਫੜ ਰੱਖੀ " ਹੁਣ ਉਸ ਦੀ ਨੂੰਹ ਬੋਲੀ ਸੀ
                  "
ਜਾਓ ਭਾਈ..ਜੀ ਸਦਕੇ ਜਾਓ..ਮੈਂ ਕੇਹੜਾ ਰੋਕਦੀ ਆਂ..ਅਜੇ ਤਾਂ ਨੈਣ ਪ੍ਰਾਣ ਚਲਦੇ ਨੇ ਮੇਰੇ..ਆਪਣੇ ਦੋ ਫੁਲਕੇ ਮੈਂ ਆਪੇ ਲਾਹ ਲਿਆ ਕਰੂੰ..ਮੈਂ ਤਾਂ ਇੱਥੇ ਹੀ ਰਹੂੰ.." ਹੁਣ ਬੇਬੇ ਨੇ ਦ੍ਰਿੜ ਆਵਾਜ਼ ਵਿੱਚ ਕਿਹਾ ਸੀ
                  "
ਚੰਗਾ ਬੇਬੇ ਜਿਵੇ ਤੇਰੀ ਮਰਜ਼ੀ"….. " ਇੰਨਾਂ ਕਹਿੰਦਿਆ ਉਹ ਦੋਵੇਂ ਕਮਰੇ ਅੰਦਰ ਚਲੇ ਗਏ
                  "
ਦੇਖੋ ਜੀ..ਮੈਂ ਥੋਨੂੰ ਕਿਹਾ ਸੀ ਨਾ ਕਿ ਮਾਂ ਨੀਂ ਜਾਂਦੀ ਆਪਣੇ ਨਾਲ..ਜਿੰਨਾ ਮਰਜ਼ੀ ਜ਼ੋਰ ਲਾ ਲਈਓ….. "
                  "
ਮੈਨੂੰ ਵੀ ਪਤਾ ਸੀ ਭਾਗਵਾਨੇ! ਆਪਾਂ ਕੇਹੜਾ ਨਾਲ ਲਿਜਾਣ ਲੱਗੇ ..ਐਂ ਥੋੜਾ ਬਹੁਤ ਤਾਂ ਕਹਿਣਾ ਪੈਂਦੇ..ਸ਼ਹਿਰ ਲਿਜਾ ਕੇ ਖਰਚਾ ਥੋੜਾ ਵਧਾਉਣੈ..." ਇੰਨਾਂ ਕਹਿੰਦਿਆ  ਪਤੀ ਪਤਨੀ ਨੇ ਇੱਕ  ਦੂਜੇ ਵੱਲ ਤੱਕਿਆ ਤੇ ਮਿੰਨ੍ਹਾ-ਮਿੰਨ੍ਹਾ ਮੁਸਕਰਾ ਪਏ

                                                    -0-

Sunday, May 17, 2015

ਹੋਰ ਗੱਲ



ਡਾ. ਹਰਨੇਕ ਸਿੰਘ ਕੈਲੇ

ਪਰਚਿਆਂ ਦੇ ਮੁਲਾਂਕਣ ਦਾ ਕੰਮ ਅਜੇ ਇਕ ਦਿਨ ਦਾ ਰਹਿੰਦਾ ਸੀ ਕਿ ਮੁਲਾਂਕਣ ਕੇਂਦਰ ਦੇ ਇੰਚਾਰਜ ਨੇ ਪ੍ਰੀਖਿਅਕਾਂ ਨੂੰ ਟੀ.ਏ./ਡੀ.ਏ. ਫਾਰਮ ਦਿੰਦਿਆਂ ਤਾਕੀਦ ਕੀਤੀ, ਫਾਰਮ ਅੱਜ ਈ ਭਰ ਕੇ ਦੇ ਦਿਉ।
ਮੈਂ ਤਾਂ ਕੱਲ੍ਹ ਨੂੰ ਭਰ ਕੇ ਦਊਂਗਾ।ਆਖਰੀ ਸੀਟ ’ਤੇ ਬੈਠਾ ਪ੍ਰੀਖਿਅਕ ਬੋਲਿਆ।
ਕੋਈ ਖਾਸ ਗੱਲ ਐ?ਇੰਚਾਰਜ ਨੇ ਜਾਣਨਾ ਚਾਹਿਆ।
ਅੱਜ ਮੈਂ ਐਨਕਾਂ ਨ੍ਹੀ ਲਿਆਂਦੀਆਂ। ਐਨਕਾਂ ਬਿਨਾਂ ਚੰਗੂ ਦਿਸਦਾ ਨ੍ਹੀ।ਪ੍ਰੀਖਿਅਕ ਦਾ ਜਵਾਬ ਸੀ।
ਪਰ ਤੁਸੀਂ ਪਰਚਿਆਂ ਦਾ ਮੁਲਾਂਕਣ ਤਾਂ ਐਨਕਾਂ ਬਿਨਾਂ ਈ ਕਰਦੇ ਓ।ਇੰਚਾਰਜ ਦੇ ਚਿਹਰੇ ’ਤੇ ਹੈਰਾਨੀ ਦੇ ਹਾਵ-ਭਾਵ ਸਨ।
ਉਹ ਗੱਲ ਹੋਰ ਐ।ਇਹ ਕਹਿੰਦਿਆਂ ਪ੍ਰੀਖਿਅਕ ਕਾਹਲੀ ਕਾਹਲੀ ਉੱਤਰ ਕਾਪੀ ਦੇ ਪੰਨੇ ਉਲੱਦਣ ਲੱਗਾ
                                     -0-

Friday, May 8, 2015

ਗਊ ਮਾਤਾ



ਅਨਵੰਤ ਕੌਰ
ਰਾਜੂ ਸ਼ਰਮੇ ਦਾ ਸਹੁਰਾ ਪਿੰਡ ਨਦੀਓਂ ਪਾਰ ਸੀ। ਪਿੰਡ ਵਿਚ ਬਹੁਤੇ ਘਰ ਬ੍ਰਾਹਮਣਾਂ ਦੇ ਸਨ। ਗਊ-ਗਰੀਬ ਦੀ ਰੱਖਿਆ ਕਰਨੀ ਉਹ ਆਪਣਾ ਪਹਿਲਾਂ ਧਰਮ ਮੰਨਦੇ ਸਨ। ਰਾਜੂ ਸ਼ਰਮਾ ਉਸ ਪਿੰਡ ਦੇ ਇਕ ਸਨਮਾਨਯੋਗ ਪ੍ਰੋਹਿਤ ਦਾ ਜੁਆਈ ਸੀ। ਪਿੰਡ ਵਿਚ ਉਸਦੀ ਬਹੁਤ ਇੱਜ਼ਤ ਸੀ। ਇਕ ਦਿਨ ਲੋਕਾਂ ਨੇ ਵੇਖਿਆ ਕਿ ਰਾਜੂ ਚਿੱਕ ਵਿਚ ਲੱਥ ਪੱਥ ਹੋਈ ਗਊ ਨੂੰ ਹਿਕ ਕੇ ਨਦੀ ਵਿੱਚੋਂ ਬਾਹਰ ਕੱਢ ਰਿਹਾ ਹੈ। ਭੀ ਇਕੱਠੀ ਹੋ ਗਈ। ਭੀ ਨੂੰ ਵੇਖ ਕੇ ਸਾਹੋ ਸਾਹ ਹੋਇਆ ਰਾਜੂ ਦੱਸਣ ਲੱਗਾ
“ਗਊ ਮਾਤਾ ਚਿੱਕੜ ਵਿਚ ਬੁਰੀ ਤਰ੍ਹਾਂ ਫਸੀ ਹੋਈ ਸੀ। ਮੈਂ ਵੇਖਿਆ ਤਾਂ ਮੈਥੋਂ ਸਹਿਣ ਨਾ ਹੋਇਆ। ਜਾਨ ਜੋਖੋਂ ਵਿਚ ਪਾ ਕੇ ਇਸ ਨੂੰ ਬਚਾਅ ਕੇ ਲਿਆਇਆ ਹਾਂ। ਜੇ ਮੈਂ ਨਾ ਵੇਖਦਾ ਤਾਂ ਇਸ ਦਾ ਬਚਣਾ ਮੁਸ਼ਕਲ ਸੀ।”
ਪਿੰਡ ਵਾਸੀ ਉਸ ਦੇ ਇਸ ਪਰਉਪਕਾਰੀ ਕੰਮ ਨੂੰ ਵੇਖ ਕੇ ਬਹੁਤ ਖੁਸ਼ ਹੋਏਸਾਰਿਆਂ ਨੇ ਉਸ ਦੀ ਜੈ-ਜੈ ਕਾਰ ਕੀਤੀਉਸ ਦੇ ਲਿੱਬੜੇ ਕਪੜਿਆਂ ਦੀ ਪਰਵਾਹ ਕੀਤੇ ਬਗੈਰ ਉਸ ਨੂੰ ਜੱਫੀਆਂ ਪਾ ਲਈਆਂਜਲੂਸ ਦੀ ਸ਼ਕਲ ਵਿਚ ਰਾਜੂ ਨੂੰ ਉਸ ਦੇ ਸਹੁਰੇ ਘਰ ਲਿਆਂਦਾ ਗਿਆਘਰ ਵਾਲਿਆਂ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਹ ਵੀ ਬਹੁਤ ਖੁਸ਼ ਹੋਏਉਹ ਦੇ ਚਿੱਕੜ-ਚਿਕ ਹੋਏ ਕਪਿਆਂ ਨੂੰ ਵੇਖ ਕੇ ਉਸ ਦੀ ਘਰਵਾਲੀ ਕਹਿਣ ਲੱਗੀ, ਪਹਿਲਾਂ ਹੱਥ-ਮੂੰਹ ਧੋ ਕੇ, ਗੰਦੇ ਕਪੇ ਬਦਲ ਲਓ।
ਕਪਿਆਂ ਦਾ ਕੀ ਹੈ? ਧੋ ਕੇ ਸਾਫ ਹੋ ਜਾਣਗੇ। ਭਗਵਾਨ ਦਾ ਸ਼ੁਕਰ ਕਰੋ ਗਊ ਮਾਤਾ ਦੀ ਜਾਨ ਬਚ ਗਈ।
ਪਤਨੀ ਉਸ ਨੂੰ ਬਾਹੋਂ ਫੜ ਕੇ ਘਰ ਦੇ ਅੰਦਰ ਲੈ ਗਈ, “ਫੰਡਰ ਗਊ ਸੀ। ਮਰ ਜਾਂਦੀ ਤਾਂ ਅਸਮਾਨ ਟੁੱਟ ਪੈਣਾ ਸੀ। ਤੁਹਾਨੂੰ ਇਸ ਮੁਸੀਬਤ ’ਚ ਪੈਣ ਦੀ ਕੀ ਲੋੜ ਸੀ?”
ਰਾਜੂ ਹੱਸਦਾ ਹੋਇਆ ਲੋਟ-ਪੋਟ ਹੋ ਗਿਆ ਤੇ ਬੋਲਿਆ, “ਝੱਲੀਏ! ਗਊ ਨੂੰ ਬਚਾਣ ਦੀ ਕਹਾਣੀ ਘੜਨੀ ਤਾਂ ਮੇਰੀ ਸਿਆਸਤ ਹੈ। ਅਸਲ ਵਿਚ ਮੈਂ ਇਧਰ ਆਉਣਾ ਸੀ। ਨਦੀ ਤੇ ਆਇਆ ਤਾਂ ਵੇਖਿਆ ਕਿ ਕੋਈ ਬੇੜੀ ਨਹੀਂ ਹੈ। ਨਦੀ ਵਿਚ ਪਾਣੀ ਬਹੁਤ ਘੱਟ ਸੀ। ਗਿੱਟੇ-ਗਿੱਟੇ ਪਾਣੀ ਵੇਖ ਕੇ ਮੈਂ ਤੁਰ ਕੇ ਹੀ ਮਦੀ ਪਾਰ ਕਰਨ ਲੱਗ ਪਿਆ। ਵਿਚਕਾਰ ਪਹੁੰਚਿਆ ਤਾਂ ਖੋਭਾ ਹੀ ਖੋਭਾ। ਚਿੱਕੜ ਵਿਚ ਧਸਦਾ ਜਾਵਾਂ। ਨਾ ਅੱਗੇ ਜਾਣ ਜੋਗਾ ਰਿਹਾ, ਨਾ ਪਿੱਛੇ ਮੁੜਨ ਜੋਗਾ। ਅਚਾਨਕ ਮੇਰੀ ਨਜ਼ਰ ਗਊ ਤੇ ਗਈ। ਸੋਚਿਆ ਇਹ ਜ਼ਰੂਰ ਚਿੱਕੜ ਵਿੱਚੋਂ ਲੰਘ ਜਾਵੇਗੀ। ਸੋ ਮੈਂ ਗਊ ਦੀ ਪੂੰਛ ਫੜ ਲਈ ਤੇ ਉਸ ਨੂੰ ਬਾਹਰ ਵੱਲ ਧੱਕਦਾ-ਧਕਾਂਦਾ ਕਿਨਾਰੇ ਤੱਕ ਪੁੱਜ ਹੀ ਗਿਆ। ਗਊ ਨਾ ਹੁੰਦੀ ਤਾਂ ਮੈਂ ਚਿੱਕੜ ਵਿਚ ਹੀ ਦਬ ਕੇ ਰਹਿ ਜਾਣਾ ਸੀ।
ਪਤਨੀ ਉਸ ਨੂੰ ਸਾਫ਼ ਕਪੜੇ ਦੇ, ਆਪ ਹੱਥ ਜੋੜ ਕੇ— ‘ਜੈ ਗਊ ਮਾਤਾ ਦੀ’ ਕਹਿੰਦੀ ਭੀੜ ਵਿਚ ਜਾ ਰਲੀ।
                                             -0-